Channo punjabi movie review

Published on: Wednesday, 24 February 2016
Channo punjabi movie review

ਚੰਨੋ ਕਮਲੀ ਯਾਰ ਦੀ ਇਕ ਐਸੀ ਔਰਤ ਦੀ ਕਹਾਣੀ ਹੈ ਜਿਸਦਾ ਪਤੀ ਵਿਆਹ ਤੋਂ ਬਾਅਦ ਕੈਨੇਡਾ ਚਲਾ ਜਾਂਦਾ ਹੈ। ਉਦੋਂ ਤਕ ਸਭ ਕੁਝ ਸਹੀ ਚਲਦਾ ਹੈ ਜਦੋਂ ਤਕ ਚੰਨੋ ਨੂੰ ਇਹ ਅਹਿਸਾਸ ਨਹੀਂ ਹੋ ਜਾਂਦਾ ਕੇ ਉਸਦੇ ਪਤੀ ਨੇ ਅਚਾਨਕ ਉਸ ਨਾਲ ਗਲਬਾਤ ਕਰਨੀ ਬੰਦ ਕਰ ਦਿਤੀ ਹੈ। ਉਸ ਨੂੰ ਉਸ ਬਾਰੇ ਕੁਝ ਵ ਖਬਰਸਾਰ ਨਹੀਂ ਹੁੰਦੀ। ਬਹੁਤ ਇੰਤਜ਼ਾਰ ਅਤੇ ਸਬਰ ਤੋਂ ਬਾਅਦ ਅਖੀਰ ਚੰਨੋ ਕੈਨੇਡਾ  ਜਾਣ ਦਾ ਫੈਸਲਾ ਕਰ ਲੈਂਦੀ ਹੈ। 
ਚੰਨੋ ਆਪਣੇ ਇਕ ਦੋਸਤ ਨਾਲ ਕੈਨੇਡਾ ਪਹੁੰਚਦੀ ਹੈ ਜਿਥੇ ਕਦੇ ਨਾ ਖਤਮ ਹੋਣ ਵਾਲੀ ਤਲਾਸ਼ ਸ਼ੁਰੂ ਹੋ ਜਾਂਦੀ ਹੈ।  ਓਹ ਉਸਦੇ ਘਰ,ਦੋਸਤਾਂ ਅਤੇ ਦਫਤਰ ਤੋਂ ਪਤਾ ਕਰਦੇ ਹਨ ਪਰ ਕੁਜ ਪਤਾ ਨਹੀਂ ਚਲਦਾ। ਚੰਨੋ ਮਾਂ ਬਣਨ ਵਾਲੀ ਹੁੰਦੀ ਹੈ ਅਤੇ ਇਹ ਇਸ ਤਲਾਸ਼ ਅਤੇ ਹਾਲਾਤਾਂ ਨੂੰ ਹੋਰ ਵੀ ਗੰਭੀਰ ਬਣਾ ਦਿੰਦਾ ਹੈ। 
ਕਹਾਣੀ ਉਸ ਔਰਤ ਦੀ ਬੇਬਸੀ, ਗੁੱਸੇ ਅਤੇ ਲਾਚਾਰੀ ਦੇ ਇਰਦ ਗਿਰਦ ਘੁਮਦੀ ਹੈ ਜੋ ਆਪਣੇ ਪਤੀ ਦੀ ਇਕ ਝਲਕ ਪਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ। ਓਹ ਇਹ ਜਾਨਣਾ ਚਾਹੁੰਦੀ ਹੈ ਕਿ ਉਸਦੀ ਕੋਈ ਗਲਤੀ ਨਾ ਹੋਣ ਦੇ ਬਾਵਜੂਦ ਉਸ ਨੂੰ ਇਹ ਸਭ ਕਿਓਂ ਸਹਿਣਾ ਪੈ ਰਿਹਾ। ਓਹ ਜਾਨਣਾ ਚਾਹੁੰਦੀ ਹੈ ਕਿ ਕੀਤੇ ਉਸਦੇ ਪਤੀ ਨਾਲ ਕੁਝ ਅਣਹੋਣੀ ਤਾਂ ਨਹੀਂ ਹੋ ਗਈ ਯਾ ਉਸਨੇ ਖੁਦ ਆਪਣੀ ਪਤਨੀ ਨੂੰ ਛਡਨ ਦਾ ਫੈਸਲਾ ਕੀਤਾ ਹੈ। 
ਅੰਤ ਵਿਚ ਚੰਨੋ ਨੂੰ ਉਸਦੇ ਪਤੀ ਦਾ ਜਵਾਬ ਮਿਲ ਮਿਲ ਜਾਂਦਾ ਹੈ।  ਕੀ ਓਹ ਜਿੰਦਾ ਹੈ ? ਕੀ ਓਹ ਮਰ ਗਿਆ ਹੈ ? ਕੀ ਓਹਨੇ ਆਪਣੀ ਮਰਜ਼ੀ ਨਾਲ ਚੰਨੋ ਨੂੰ ਛਡਿਆ ? ਕੀ ਓਹਨੁ ਮਜਬੂਰ ਕੀਤਾ ਗਿਆ ? ਉਸਨੁ ਕੀ ਹੋਇਆ ?
ਸਭ ਰਾਜ਼ ਚੰਨੋ ਅੱਗੇ ਖੁੱਲ ਜਾਂਦੇ ਹਨ।